ਡੈਸਕ/

ਮਨਜੀਤ ਸਿੰਘ ਜੀਕੇ ਨੂੰ ਬੀਤੇ ਪਟਿਆਲਾ ਹਾਉਸ ਵੱਲੋਂ ਪਟੀਸ਼ਨ ਨੂੰ ਰੱਦ ਕਰ ਵੱਡਾ ਝਟਕਾ ਦਿੱਤਾ। ਜਿਸ ਤੋਂ ਬਾਅਦ ਜੀਕੇ ਦੀ ਮੁਸ਼ਕਲਾਂ ਹੋਰ ਵੀ ਜਿਆਦਾ ਵੱਧ ਗਈਆ ਹਨ। ਮਿਲੀ ਜਾਣਕਾਰੀ ਦੇ ਅਨੁਸਾਰ ਮਨਜੀਤ ਸਿੰਘ ਜੀਕੇ ਦੇ ਖਿਲਾਫ ਦਿੱਲ ਦੇ ਨਾਰਥ ਐਵੇਨਿਉ ਥਾਣੇ ਵਿੱਚ FIR ਦਰਜ ਕੀਤੀ ਗਈ ਹੈ।

Manjit Singh GK

ਦੱਸਿਆ ਜਾ ਰਿਹਾ ਹੈ ਕਿ ਜੀਕੇ ਦੇ ਖਿਲਾਫ IPC ਦੀ ਧਾਰਾ 420 ਤੇ 34 ਤਹਿਤ FIR ਦਰਜ ਕੀਤੀ ਗਈ ਹੈ। ਜਿਕਰਯੋਗ ਗੱਲ ਹੈ ਕਿ ਮਨਜੀਤ ਸਿੰਘ ਜੀਕੇ ਤੇ ਭ੍ਰਿਸ਼ਟਾਚਾਰ ਦੇ ਆਰੋਪ ਲੱਗੇ ਹਨ ਜਿਸਦੇ ਚੱਲਜੇ ਜੀਕੇ ਨੇ ਪਟਿਆਲਾ ਹਾਉਸ ਕੋਰਟ ਤੇ ਪਟੀਸ਼ਨ ਦਾਇਰ ਕੀਤੀ ਸੀ ਕੋਰਟ ਉਹਨਾਂ ਦੇ ਖਿਲਾਫ ਦਰਜ ਹੋਣ ਵਾਲੀ FIR ਨੂੰ ਰੱਦ ਕਰ ਦੇਣ ਪਰ ਕੋਰਟ ਨੇ ਉਹਨਾਂ ਦੀ ਪਟੀਸ਼ਨ ਨੂੰ ਖਾਰਿਜ ਕਰ ਉਹਨਾਂ ਨੂੰ ਵੱਡਾ ਝਟਕਾ ਦਿੱਤਾ। ਜਿਸ ਤੋਂ ਬਾਅਦ ਉਹਨਾਂ ਦੇ ਖਿਲਾਫ FIR ਦਰਜ ਕੀਤੀ ਗਈ ਹੈ।