ਮਾਨਸਾ ਘੁੰਡ ਕੱਢ ਕੇ ਸਹੁੰ ਚੁੱਕਣ ਆਈ 6 ਔਰਤਾਂ ਪੰਚ

ਮਾਨਸਾ: ਸਹੁੰ ਚੁਕਾਉਣ ਦੇ ਪ੍ਰੋਗਰਾਮ ਵਿਚ ਮਾਨਸਾ ਦੇ ਪਿੰਡ ਖਹਿਰਾ ਖੁਰਦ ਦੀ ਪੰਚਾਇਤ ਚਰਚਾ ਵਿਚ ਰਹੀ। ਇਸ ਪੰਚਾਇਤ ਵਿਚ 6 ਔਰਤਾਂ ਜਿੱਤੀਆਂ ਹਨ ਜਿਨ੍ਹਾਂ ਵਿਚੋਂ 4 ਕੋਰੀਆਂ ਅਨਪੜ੍ਹ ਹਨ। ਇਹ ਸਾਰੀਆਂ ਘੁੰਡ ਕੱਢ ਕੇ ਸਹੁੰ ਚੁੱਕਣ ਆਈਆਂ। ਇਨ੍ਹਾਂ ਔਰਤਾਂ ਦਾ ਕਹਿਣਾ ਸੀ ਕਿ ਉਹ ਘੁੰਡ ਕੱਢ ਕੇ ਹੀ ਪਿੰਡ ਦੇ ਸਾਰੇ ਕੰਮ ਕਰਨਗੀਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਇਹ ਰਿਵਾਇਤ ਹੈ ਤੇ ਉਹ ਕਦੇ ਵੀ ਉਸ ਨੂੰ ਤੋੜਨਗੀਆਂ ਨਹੀਂ।

ਉਧਰ, ਪਿੰਡ ਦੇ ਸਰਪੰਚ ਦਾ ਕਹਿਣਾ ਹੈ ਕਿ ਇਨ੍ਹਾਂ ਔਰਤਾਂ ਨੂੰ ਪੜ੍ਹਾ ਲਿਖਾ ਕੇ ਜਾਗਰੂਕ ਕਰਨ ਦੀ ਕੋਸ਼ਿਸ਼ ਕਰਨਗੇ। ਜਦੋਂ ਇਹ ਔਰਤਾਂ ਸਹੁੰ ਚੁੱਕ ਸਮਾਗਮ ਵਿਚ ਪਹੁੰਚੀਆਂ ਤਾਂ ਸਾਰਿਆਂ ਦੀਆਂ ਨਜ਼ਰਾਂ ਇਸ ਪੰਚਾਇਤ ਉਤੇ ਸਨ। ਪਰ ਇਹ ਬੇਪ੍ਰਵਾਹ ਹੋ ਕੇ ਆਖ ਰਹੀਆਂ ਸਨ ਕਿ ਉਹ ਆਪਣੀ ਰਿਵਾਇਤ ਨੂੰ ਤੋੜਨਗੀਆਂ ਨਹੀਂ ਤੇ ਘੁੰਡ ਕੱਢ ਕੇ ਕੰਮ ਕਰਨਗੀਆਂ। ਇਸ ਪੰਚਾਇਤ ਵਿਚ 6 ਔਰਤਾਂ ਪੰਚ ਹਨ ਤੇ ਸਾਰੀਆਂ ਘੁੰਢ ਕੱਢਦੀਆਂ ਹਨ। ਇਨ੍ਹਾਂ ਵਿਚੋਂ 4 ਅੰਗੂਠਾ ਛਾਪ ਹਨ। ਜਦ ਕਿ 2 ਥੋੜ੍ਹਾ ਪੜ੍ਹੀਆਂ ਹੋਈਆਂ ਹਨ। ਇਨ੍ਹਾਂ ਔਰਤਾਂ ਨੇ ਦੱਸਿਆ ਕਿ ਉਹ ਘਰ ਵਿਚ ਵੀ ਘੁੰਡ ਕੱਢ ਕੇ ਰੱਖਦੀਆਂ ਹਨ ਤੇ ਕਦੇ ਵੀ ਇਸ ਰਿਵਾਇਤ ਨੂੰ ਤੋੜਦੀਆਂ ਨਹੀਂ। ਹੁਣ ਉਨ੍ਹਾਂ ਨੂੰ ਪੰਚ ਬਣਨ ਦਾ ਮੌਕਾ ਮਿਲਿਆ ਹੈ ਤੇ ਉਹ ਘੁੰਡ ਕੱਢ ਕੇ ਹੀ ਸਾਰੇ ਕੰਮ ਕਰਨਗੀਆਂ।
loading...

Leave a Reply

Your email address will not be published. Required fields are marked *

*

x

Check Also

हिमाचल CM को शाहतलाई के शराब ठेकों एवं मीट की दुकानों को बंद करने हेतु मिला : जय जोगी सेवा संघ टीम

जय जोगी सेवा संघ लुधियाना (पंजाब) की तरफ से संघर्ष को किया गया तेज,हिमाचल के ...